Konstantin Simonov - ਕੋਨਸਤਾਨਿਤਿਨ ਸਿਮੋਨੋਵ
ਕੋਨਸਤਾਨਿਤਿਨ ਸਿਮੋਨੋਵ (1915–1979) ਦਾ ਜਨਮ ਲੈਨਿਨਗ੍ਰਾਦ ਵਿੱਚ ਹੋਇਆ, ਜਵਾਨੀ ਵੇਲੇ ਖਰਾਦੀਏ ਵਜੋਂ ਕੰਮ ਕੀਤਾ। ਮਗਰੋਂ ਮਾਸਕੋ ਵਿੱਚ ਗੋਰਕੀ ਸਾਹਿਤ ਇੰਸਟੀਚਿਊਟ ਤੋਂ ਵਿੱਦਿਆ ਪ੍ਰਾਪਤ ਕੀਤੀ। ਸਾਹਿਤ ਸਿਰਜਣਾ ਇੱਕ ਕਵੀ ਵਜੋਂ ਸ਼ੁਰੂ ਕੀਤੀ। 1941-1945 ਵਿੱਚ ਅਖ਼ਬਾਰ “ਕਰਾਸਨਾਯਾ ਜ਼ਵਿਜ਼ਦਾ” ਦਾ ਪੱਤਰਪ੍ਰੇਰਕ ਰਿਹਾ, ਮਾਸਕੋ ਤੋਂ ਬਰਲਿਨ ਤੱਕ ਦਾ ਬਿਖੜਾ ਰਸਤਾ ਤਹਿ ਕੀਤਾ, ਸੋਵੀਅਤ ਫ਼ੌਜ ਦੀਆਂ ਜੰਗੀ ਕਾਰਵਾਈਆਂ ਵਿੱਚ ਹਿੱਸਾ ਲਿਆ। ਲੇਖਕ ਦੇ ਸਿਰਜਣਾਤਮਕ ਵਿਰਸੇ ਵਿੱਚ ਜਗਤ ਪ੍ਰਸਿੱਧ ਨਾਵਲ, ਡਰਾਮੇ, ਕਵਿਤਾਵਾਂ, ਕਹਾਣੀਆਂ ਤੇ ਲੇਖ ਸ਼ਾਮਿਲ ਹਨ। ਕ. ਸਿਮੋਨੋਵ ਦੀਆਂ ਸਭਨਾਂ ਰਚਨਾਵਾਂ ਦਾ ਮੁੱਖ ਵਿਸ਼ਾ ਹਿਟਲਰੀ ਕਾਬਜ਼ਾਂ ਵਿਰੁੱਧ ਸੋਵੀਅਤ ਲੋਕਾਂ ਦੀ ਜੰਗ ਹੈ।