Leonid Sobolev ਲਿਓਨਿਦ ਸੋਬੋਲੇਵ
ਸੋਬੋਲੇਵ (1898-1971) ਦਾ ਸਾਰਾ ਜੀਵਨ ਸਮੁੰਦਰੀ ਬੇੜੇ ਨਾਲ ਜੁੜਿਆ ਰਿਹਾ ਜਿੱਥੇ ਉਸਨੇ ਵੀਹ ਸਾਲ ਤੋਂ ਵੀ ਵੱਧ ਸਮਾਂ ਕੰਮ ਕੀਤਾ। ਉਹਦੀਆਂ ਸਾਰੀਆਂ ਰਚਨਾਵਾਂ ਵਿਚ ਰੂਸੀ ਤੇ ਸੋਵੀਅਤ ਬੇੜੇ ਅਤੇ ਉਹਦੇ
ਇਤਿਹਾਸ ਦੀਆਂ ਵੀਰਤਾਪੂਰਨ ਘਟਨਾਵਾਂ ਦਾ ਬਿਰਤਾਂਤ ਮਿਲਦਾ ਹੈ। ਮਹਾਨ ਦੇਸ਼ਭਗਤਕ ਜੰਗ ਦੇ ਸਾਲਾਂ ਵਿਚ ਇਕ ਫ਼ੌਜੀ ਪੱਤਰਪ੍ਰੇਰਕ ਵਜੋਂ ਪਹਿਲਾਂ ਬਾਲਟਿਕ ਤੇ ਮਗਰੋਂ ਕਾਲੇ ਸਾਗਰ ਦੇ ਬੇੜਿਆਂ ’ਤੇ ਕੰਮ
ਕੀਤਾ। ਤਤਕਾਲੀ ਘਟਨਾਵਾਂ ਬਾਰੇ ਉਹਦੀ ਕਹਾਣੀਆਂ ਦੀ ਕਿਤਾਬ “ਸਮੁੰਦਰ ਦੀ ਰੂਹ” ਨੂੰ ਸੋਵੀਅਤ ਯੂਨੀਅਨ ਦਾ ਰਾਜਕੀ ਪੁਰਸਕਾਰ ਮਿਲਿਆ ਹੋਇਆ ਹੈ ਅਤੇ ਉਹ ਸੋਵੀਅਤ ਸਾਹਿਤ ਦੀ ਇਕ ਬੇਹੱਦ ਮਸ਼ਹੂਰ ਵੰਨਗੀ ਹੈ।