Olga Bergholtz ਓਲਗਾ ਬੇਰੱਗੋਲਤਸ
ਓਲਗਾ ਬੇਰੱਗੋਲਤਸ (1910–1975) ਦਾ ਜਨਮ ਲੈਨਿਨਗ੍ਰਾਦ ਵਿਚ ਹੋਇਆ। ਕਈ ਕਾਵਿ-ਸੰਗ੍ਰਹਿਆਂ, ਪਟ-ਕਥਾਵਾਂ, ਨਾਟਕਾਂ ਤੇ ਗਲਪ ਰਚਨਾਵਾਂ ਦੀ ਕਰਤਾ ਹੈ। ਉਸ ਨੂੰ ਸੋਵੀਅਤ ਯੂਨੀਅਨ ਦੇ ਰਾਜਕੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਓਲਗਾ ਬੇਰੱਗੋਲਤਸ ਨੇ ਔਖੇ ਦਿਨਾਂ ਵਿਚ ਵੀ,ਜਦੋਂ 1941 ਤੋਂ 1944 ਤੱਕ ਫਾਸਿਸ਼ਟਾਂ ਨੇ ਲੈਨਿਨਗ੍ਰਾਦ ਨੂੰ ਘੇਰ ਰੱਖਿਆ ਸੀ—ਆਪਣੇ ਜੱਦੀ ਸ਼ਹਿਰ ਨੂੰ ਛੱਡਿਆ ਨਹੀਂ। ਓਦੋਂ ਕਵਿਤਰੀ ਨੇ ਲੈਨਿਨਗ੍ਰਾਦ ਰੇਡੀਓ 'ਤੇ ਬੜਾ ਕੰਮ ਕੀਤਾ।ਉਹ ਆਪਣੇ ਸੰਸਮਰਣਾਂ ਵਿਚ ਸੋਵੀਅਤ ਬੁੱਧੀਜੀਵੀਆਂ ਦੀ ਬਹਾਦਰੀ ਤੇ ਉੱਚੀ ਸੁੱਚੀ ਦੇਸ਼ਭਗਤੀ ਦਾ ਵਰਣਨ ਕਰਦੀ ਹੈ ।
