Vadim Kozhevnikov ਵਾਦੀਮ ਕੋਜ਼੍ਹੇਵਨੀਕੋਵ
ਵਾਦਿਮ ਕੋਜ਼੍ਹੇਵਨੀਕੋਵ (1909-1984) ਦਾ ਜਨਮ ਦੇਸਬਦਰ ਇਨਕਲਾਬੀਆਂ ਦੇ ਘਰ ਹੋਇਆ। 1939 ਵਿਚ ਸ਼ੁਰੂ ਕੀਤੀਆਂ ਸਾਹਿਤਕ ਸਰਗਰਮੀਆਂ ਜੰਗ ਨੇ ਭੰਗ ਕਰ ਦਿੱਤੀਆਂ।ਉਹ ਕੇਂਦਰੀ ਸੈਨਿਕ ਅਖ਼ਬਾਰ “ਕਰਾਸਨਾਯਾ ਜ਼ਵਿਜ਼ਦਾ” ਦਾ ਪੱਤਰਪ੍ਰੇਰਕ ਸੀ, ਹਰ ਵੇਲੇ ਮੈਦਾਨ-ਏ-ਜੰਗ ਵਿਚ ਰਿਹਾ। ਜੰਗ ਹੀ ਉਹਦੀਆਂ ਕਈ ਕਿਤਾਬਾਂ ਦਾ ਵਿਸ਼ਾ ਸੀ ਜਿਹੜੀਆਂ ਉਸ ਨੇ ਪੁਰਅਮਨ ਸਮਿਆਂ ਵਿਚ ਲਿਖੀਆ ਸਨ। ਕੋਜ਼੍ਹੇਵਨੀਕੋਵ ਤਿੰਨ ਵੱਡੇ ਨਾਵਲਾਂ, ਦਰਜ਼ਨਾਂ ਛੋਟੇ ਨਾਵਲਾਂ ਤੇ ਕੁਝ ਕਹਾਣੀ ਸੰਗ੍ਰਹਿਆਂ ਦਾ ਕਰਤਾ ਹੈ।ਉਹਨੂੰ ਸੋਵੀਅਤ ਯੂਨੀਅਨ ਦੇ ਰਾਜਕੀ ਪੁਰਸਕਾਰ ਨਾਲ਼ ਸਨਮਾਨਿਤ ਕੀਤਾ ਗਿਆ ਹੋਇਆ ਹੈ।
ਪ੍ਰਮੁੱਖ ਰਚਨਾਵਾਂ : ਕੈਪਟਨ, ਸਚ ਏ ਸਿੰਪਲ ਥਿੰਗ ਐਂਡ ਅਦਰ ਸਟੋਰੀਜ਼, 1959।, ਸ਼ੀਲਡ ਐਂਡ ਸਵੋਰਡ: ਨਾਜ਼ੀ ਸੀਕ੍ਰੇਟ ਸਰਵਿਸ ਵਿੱਚ ਇੱਕ ਸੋਵੀਅਤ ਏਜੰਟ ਦਾ ਅਦਭੁਤ ਕਰੀਅਰ, 1970, ਸ਼ੀਲਡ ਐਂਡ ਸਵੋਰਡ, 1973।, ਦਿ ਸਟ੍ਰੌਂਗ ਇਨ ਸਪਿਰਿਟ, 1973। ਇਵਾਨ ਫੋਮਿਚ ਲਘੂ ਕਹਾਣੀਆਂ, 1976। ਸਪੈਸ਼ਲ ਸਬਯੂਨਿਟ : ਦੋ ਨਾਵਲ, 1984।