Yuri Bondarev ਯੂਰੀ ਬੋਨਦਾਰੇਵ

ਯੂਰੀ ਬੋਨਦਾਰੇਵ ਨੇ ਜਨਮ 1924 ਵਿਚ ਓਰਸਕ ਸ਼ਹਿਰ ਵਿਚ ਲਿਆ। ਮੁਹਾਜ਼ ਉੱਤੇ ਤੋਪਖਾਨੇ ਦਾ ਅਫਸਰ ਰਿਹਾ। ਜੰਗ ਮਗਰੋਂ ਗੋਰਕੀ ਸਾਹਿਤ ਇੰਸਟੀਚਿਊਟ ਤੋਂ ਵਿੱਦਿਆ ਪ੍ਰਾਪਤ ਕੀਤੀ।ਪਹਿਲੀ ਰਚਨਾ 1949 ਵਿਚ ਛਪੀ। ਮਹਾਨ ਦੇਸ਼ਭਗਤਕ ਜੰਗ ਬਾਰੇ ਨਾਵਲਾਂ ਤੇ ਨਾਵਲੈਟਾਂ ਨੇ ਬੋਨਦਾਰੇਵ ਨੂੰ ਪ੍ਰਸਿੱਧੀ ਦਿਵਾਈ।ਉਸ ਨੂੰ ਲੈਨਿਨ ਪੁਰਸਕਾਰ ਮਿਲਿਆ ਹੋਇਆ ਹੈ। ਨਾਵਲ “ਗਰਮ ਬਰਫ਼,” ਸਤਾਲਿਨਗ੍ਰਾਦ ਦੀ ਲੜਾਈ ਬਾਰੇ ਹੈ। ਇਸ ਦੇ ਅੰਤਿਮ ਕਾਂਡ ਵਿਚ ਮਾਨਸ਼ਟੇਨ ਦੀ ਟੈਂਕ ਸੈਨਾ ਦੀ ਹਾਰ ਮਗਰਲੇ ਪਹਿਲੇ ਪਲਾਂ ਦਾ ਵਰਣਨ ਹੈ ਜਿਹੜੀ ਸਤਾਲਿਨਗ੍ਰਾਦ ਵਿਚ ਘਿਰੇ ਹੋਏ ਪਾਊਲਿਊਸ ਦੇ ਫ਼ੌਜੀਆਂ ਨੂੰ ਸਹਾਇਤਾ ਦੇਣ ਆਈ ਸੀ।

ਯੂਰੀ ਬੋਨਦਾਰੇਵ ਦੀਆਂ ਰੂਸੀ ਕਹਾਣੀਆਂ ਪੰਜਾਬੀ ਵਿੱਚ