Dr. Faqir Chand Shukla
ਡਾ. ਫਕੀਰ ਚੰਦ ਸ਼਼ੁਕਲਾ
ਡਾ. ਫਕੀਰ ਚੰਦ ਸ਼਼ੁਕਲਾ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਚ ਲਿਖਣ ਵਾਲੇ ਵਿਅੰਗ ਲੇਖਕ ਹਨ ਅਤੇ ਆਪਣੀਆਂ ਬਾਲ ਸਾਹਿਤ
ਦੀਆਂ ਲਿਖਤਾਂ ਲਈ ਮਸ਼ਹੂਰ ਹਨ। ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਭੋਜਨ ਤਕਨਾਲੋਜੀ ਦੇ ਸੇਵਾਮੁਕਤ
ਪ੍ਰੋਫ਼ੈਸਰ ਹਨ। ਉਨ੍ਹਾਂ ਨੇ ਭੋਜਨ ਅਤੇ ਪੋਸ਼ਣ, ਨਿਕੀਆਂ ਕਹਾਣੀਆਂ, ਨਾਟਕ ਅਤੇ ਬਾਲ ਸਾਹਿਤ ਦੀਆਂ 30 ਕਿਤਾਬਾਂ ਦੇ ਇਲਾਵਾ
ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿੱਚ ਭੋਜਨ ਅਤੇ ਪੋਸ਼ਣ ਬਾਰੇ 400 ਤੋਂ ਵੱਧ ਲੇਖ ਲਿਖੇ ਹਨ। ਉਨ੍ਹਾਂ ਦੀਆਂ ਰਚਨਾਵਾਂ ਵਿੱਚ
ਹਿੰਮਤ ਦੀ ਜਿੱਤ, ਕਾਮਯਾਬੀ ਦੀ ਰਾਹ, ਡਾਕਟਰ ਬੀਜੀ ਅਤੇ ਹੋਰ ਵਿਗਿਆਨਕ ਬਾਲ ਨਾਟਕ, ਗਰਮਾਂ ਗਰਮ ਪਕੌੜੇ, ਹੈਪੀ ਬਰਡੇ,
ਜਦੋ ਰੋਸ਼ਨੀ ਹੋਈ ਅਤੇ ਵਖਰੇ ਰੰਗ ਗੁਲਾਬ ਦੇ ਸ਼ਾਮਿਲ ਹਨ ।
ਡਾ. ਫਕੀਰ ਚੰਦ ਸ਼਼ੁਕਲਾ : ਪੰਜਾਬੀ ਕਹਾਣੀਆਂ