ਗੁਰਮੇਲ ਮਡਾਹੜ - Gurmail Mudahar
ਗੁਰਮੇਲ ਮਡਾਹੜ (੧ ਜੁਲਾਈ ੧੯੪੫ - ੨੮ ਨਵੰਬਰ ੨੦੧੧) ਦੀ ਪੰਜਾਬੀ ਦੀ ਨਿੱਕੀ ਕਹਾਣੀ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਹੈ । ਉਨ੍ਹਾਂ ਨੇ ੧੦੦ ਤੋਂ ਵੱਧ ਕਿਤਾਬਾਂ ਦੀ ਰਚਨਾ ਕੀਤੀ । ਉਨ੍ਹਾਂ ਦੀਆਂ ਮੁੱਖ ਰਚਨਾਵਾਂ ਵਿੱਚ ਕਹਾਣੀ-ਸੰਗ੍ਰਹਿ: ਅਣਗੌਲੇ ਆਦਮੀ, ਜਾਗਦੇ ਲੋਕ, ਕੱਚੇ ਕੋਠਿਆਂ ਦੇ ਵਾਸੀ, ਜੰਗ ਜਾਰੀ ਹੈ, ਧਰਤੀ ਲਹੂ-ਲੁਹਾਣ, ਅਸੀਂ ਹਾਰੇ ਨਹੀਂ, ਕੀੜੀਆਂ, ਸਾਜ਼ਿਸ਼ੀ ਹਵਾ, ਜੁਗਨੂੰਆਂ ਦੀ ਤਲਾਸ਼, ਮਹਾਂਬਲੀ, ਤੀਸਰੀ ਅੱਖ ਦਾ ਜਾਦੂ, ਇਖ਼ਲਾਕ ਗੁੰਮ ਹੈ; ਕਵਿਤਾ-ਸੰਗ੍ਰਹਿ: ਮੈਂ ਕਦੋਂ ਚਾਹਿਆ ਸੀ; ਨਾਵਲ: ਸਮੇਂ ਸਮੇਂ ਦੀਆਂ ਗੱਲਾਂ; ਸ਼ਬਦ ਚਿੱਤਰ: ਸੂਰਜਾਂ ਦੀ ਸੱਥ, ਕਲਮੀ ਯੋਧੇ; ਅਤੇ ਅਨੁਵਾਦ ਸ਼ਾਮਿਲ ਹਨ ।