Joshua Fazal-ud-Din - ਜੋਸ਼ੂਆ ਫ਼ਜ਼ਲਦੀਨ
ਜੋਸ਼ੂਆ ਫ਼ਜ਼ਲਦੀਨ (੭ ਅਗਸਤ ੧੯੦੩ - ੧੯੭੩) ਦਾ ਜਨਮ ਜਿਹਲਮ, ਪਾਕਿਸਤਾਨ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਫ਼ਜ਼ਲ ਉੱਦਦੀਨ ਤੇ ਮਾਤਾ ਦਾ ਨਾਂ ਫ਼ਜ਼ਲ ਬੇਗਮ ਸੀ। ਉਹ ਪ੍ਰਸਿੱਧ ਕਵੀ, ਨਾਟਕਕਾਰ, ਕਹਾਣੀਕਾਰ ਅਤੇ ਨਾਵਲਿਸਟ ਸਨ। ਉਹ ਸੂਝਵਾਨ ਸਿਆਸਤਦਾਨ ਅਤੇ ਵਕੀਲ ਵੀ ਸਨ। ਉਨ੍ਹਾਂ ਦੀਆਂ ਰਚਨਾਵਾਂ ਵਿੱਚ 'ਤਾਰੇ' (ਨਜ਼ਮਾਂ ਤੇ ਗੀਤ), ਨਿੱਕੀਆਂ ਕਹਾਣੀਆਂ; ਨਾਵਲ: 'ਮੁੰਡੇ ਦਾ ਮੁੱਲ', 'ਪ੍ਰਭਾ', 'ਬਰਕਤੇ', 'ਪਤੀ ਬਰਤਾ ਕਮਲਾ'; ਨਾਟਕ: 'ਦਿਹਾਤੀ ਤਲਵਾਰ', 'ਪਿੰਡ ਦੇ ਵੈਰੀ' ਅਤੇ 'ਰੂਹਾਨੀ ਵਾਰਤਾ' ਸ਼ਾਮਿਲ ਹਨ।