ਕਿਰਪਾਲ ਕਜ਼ਾਕ
ਕਿਰਪਾਲ ਕਜ਼ਾਕ (੧੫ ਜਨਵਰੀ ੧੯੪੩-) ਪੰਜਾਬੀ ਦੇ ਕਹਾਣੀਕਾਰ ਤੇ ਪਟਕਥਾ ਲੇਖਕ ਅਤੇ ਵਾਰਤਕ ਲੇਖਕ ਹਨ। ਉਨ੍ਹਾਂ ਦਾ ਜਨਮ
ਸਰਦਾਰ ਸਾਧੂ ਸਿੰਘ ਦੇ ਘਰ ਪਿੰਡ ਬੰਧੋਕੇ, ਜ਼ਿਲ੍ਹਾ ਸ਼ੇਖ਼ੂਪੁਰਾ (ਹੁਣ ਪਾਕਿਸਤਾਨ) ਵਿੱਚ ਹੋਇਆ। ਉਨ੍ਹਾਂ ਨੇ ਦਸਵੀਂ ਤੱਕ ਦੀ ਵਿਦਿਆ
ਹਾਸਲ ਕੀਤੀ ਅਤੇ ਰਾਜਗਿਰੀ ਕਰਦੇ ਕਰਦੇ ਆਪਣੀ ਸਾਹਿਤਕ ਅਤੇ ਖੋਜੀ ਯੋਗਤਾ ਸਦਕਾ ਪਹਿਲਾਂ ਪੰਜਾਬੀ ਯੂਨੀਵਰਸਿਟੀ ਵਿੱਚ
ਖੋਜ-ਸਹਾਇਕ ਨਿਯੁਕਤ ਹੋਏ ਅਤੇ ਪਿੱਛੋਂ ਪ੍ਰੋਫ਼ੈਸਰ ਦੇ ਅਹੁਦੇ ਤੱਕ ਵੀ ਪਹੁੰਚੇ । ਉਨ੍ਹਾਂ ਕੋਲ ਜ਼ਿੰਦਗੀ ਦੇ ਵਿਭਿੰਨ ਖੇਤਰਾਂ ਦਾ ਅਮੀਰ ਅਨੁਭਵ ਹੈ।
ਉਨ੍ਹਾਂ ਕੋਲ ਠੁੱਕਦਾਰ ਮਲਵਈ ਭਾਸ਼ਾਈ ਮੁਹਾਵਰਾ ਹੈ ।ਉਨ੍ਹਾਂ ਦੀਆਂ ਰਚਨਾਵਾਂ ਹਨ; ਕਹਾਣੀ ਸੰਗ੍ਰਹਿ: ਕਾਲਾ ਇਲਮ, ਸੂਰਜਮੁਖੀ ਪੁੱਛਦੇ ਨੇ,
ਅੱਧਾ ਪੁਲ, ਹੁੰਮਸ, ਗੁਮਸ਼ੁਦਾ, ਜਿਥੋਂ ਸੂਰਜ ਉਗਦਾ ਹੈ; ਨਾਵਲ: ਕਾਲਾ ਪੱਤਣ; ਵਾਰਤਕ: ਸਿਗਲੀਗਰ ਕਬੀਲਿਆਂ ਦਾ ਸੱਭਿਆਚਾਰ
(ਖੋਜ ਕਾਰਜ); ਰੇਖਾ ਚਿੱਤਰ: ਜੁਗਨੂੰਆਂ ਦੀ ਵਹਿੰਗੀ । ਉਨ੍ਹਾਂ ਦੇ ਕਹਾਣੀ ਸੰਗ੍ਰਿਹ ‘ਅੰਤਹੀਣ’ ਲਈ ਸਾਹਿਤ ਅਕਾਦਮੀ ਦਾ ਵੱਕਾਰੀ ਇਨਾਮ ਮਿਲਿਆ ਹੈ।