Jarnail Singh
ਜਰਨੈਲ ਸਿੰਘ

ਜਰਨੈਲ ਸਿੰਘ (15 ਜੂਨ 1944-) ਦਾ ਜਨਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ‘ਮੇਘੋਵਾਲ ਗੰਜਿਆਂ’ ਵਿਖੇ ਕਿਸਾਨੀ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਮਾਤਾ ਜੀ ਦਾ ਨਾਂ ਸਰਦਾਰਨੀ ਭਾਗ ਕੌਰ ਅਤੇ ਪਿਤਾ ਜੀ ਦਾ ਨਾਂ ਸਰਦਾਰ ਮਹਿੰਦਰ ਸਿੰਘ ਹੈ। ਮੈਟ੍ਰਿਕ ਕਰਕੇ ਉਹ 1962 ’ਚ ਇੰਡੀਅਨ ਏਅਰਫੋਰਸ ਵਿੱਚ ਭਰਤੀ ਹੋ ਗਏ। ਪੰਦਰਾਂ ਸਾਲ ਦੀ ਉਸ ਸਰਵਿਸ ਤੋਂ ਬਾਅਦ ਗਿਆਰਾਂ ਸਾਲ ਬੈਂਕ ਵਿੱਚ ਅਕਾਊਂਟੈਂਟ ਦੀ ਨੌਕਰੀ ਨਿਭਾਈ। ਬੈਂਕ ਦੀ ਨੌਕਰੀ ਵਿੱਚੇ ਛੱਡ 1988 ’ਚ ਕੈਨੇਡਾ ਆ ਗਏ। ਕੈਨੇਡਾ ’ਚ 20 ਸਾਲ ਸਕਿਉਰਿਟੀ ਸੁਪਰਵਾਈਜ਼ਰ ਦੀ ਜੌਬ ਕੀਤੀ। ਉਨ੍ਹਾਂ ਦੀਆਂ ਰਚਨਾਵਾਂ ਹਨ: ਮੈਨੂੰ ਕੀ - 1981, ਮਨੁੱਖ ਤੇ ਮਨੁੱਖ - 1983, ਸਮੇਂ ਦੇ ਹਾਣੀ - 1987, ਦੋ ਟਾਪੂ - 1999, ਟਾਵਰਜ਼ - 2005, ਕਾਲ਼ੇ ਵਰਕੇ-2015, ਮੇਪਲ ਦੇ ਰੰਗ-2011 (ਸੰਪਾਦਿਤ)। ਉਨ੍ਹਾਂ ਨੂੰ ਵੱਖ-ਵੱਖ ਸੰਸਥਾਵਾਂ ਵੱਲੋਂ ਕਈ ਸਨਮਾਨ ਤੇ ਇਨਾਮ ਵੀ ਮਿਲ ਚੁੱਕੇ ਹਨ ।