Omkar Sood Bahona
ਓਮਕਾਰ ਸੂਦ ਬਹੋਨਾ

ਓਮਕਾਰ ਸੂਦ ਬਹੋਨਾ (੧੨ ਅਗਸਤ ੧੯੬੩-) ਦਾ ਸਕੂਲ ਦਾ ਨਾਂ ਉਮਕਾਰ ਸਿੰਘ ਹੈ, ਉਨ੍ਹਾਂ ਦਾ ਜਨਮ ਸ੍ਰੀ ਰਾਮ ਪ੍ਰਕਾਸ਼ ਸੂਦ ਦੇ ਘਰ ਪਿੰਡ ਬਹੋਨਾ, ਜਿਲਾ ਮੋਗਾ (ਪੰਜਾਬ) ਵਿੱਚ ਹੋਇਆ । ਅੱਜ ਕੱਲ੍ਹ ਉਹ ਫ਼ਰੀਦਾਬਾਦ (ਹਰਿਆਣਾ) ਵਿੱਚ ਰਹਿੰਦੇ ਹਨ । ਉਨ੍ਹਾਂ ਦੀ ਵਿੱਦਿਅਕ ਯੋਗਿਤਾ- ਬੀ.ਏ., ਗਿਆਨੀ, + ਦੋ ਸਾਲਾ ਸਿੱਖ-ਧਰਮ ਅਧਿਐਨ ਕੋਰਸ ਹੈ । ਉਨ੍ਹਾਂ ਦੀਆਂ ਪ੍ਰਕਾਸ਼ਿਤ ਪੁਸਤਕਾਂ: ਅੰਨ੍ਹਾ ਗੁਲੇਲਚੀ (ਬਾਲ-ਕਹਾਣੀਆਂ) ੨੦੦੧, ਸਮੇਂ ਦਾ ਫੇਰ (ਬਾਲ-ਨਾਵਲ) ੨੦੦੪, ਹਰਿਆਣੇ ਦਾ ਪੰਜਾਬੀ ਬਾਲ-ਸਾਹਿਤ (ਸੰਪਾਦਿਤ) ੨੦੦੬, ਦੀਪੂ ਕੀ ਵਾਪਸੀ (ਹਿੰਦੀ ਬਾਲ-ਨਾਵਲ) ੨੦੧੦, ਚਾਨਣ ਦੇ ਕਤਰੇ (ਬਾਲ-ਕਵਿਤਾਵਾਂ) ੨੦੧੨, ਕੁਦਰਤ ਦੀਆਂ ਸੌਗ਼ਾਤਾਂ (ਬਾਲ-ਕਵਿਤਾਵਾਂ) ੨੦੧੮ ਹਨ । ਉਨ੍ਹਾਂ ਦੀਆਂ ਕਰੀਬ ਇੱਕ ਦਰਜਨ ਪੁਸਤਕਾਂ ਛਪਾਈ ਅਧੀਨ ਹਨ । ਉਨ੍ਹਾਂ ਨੂੰ ਕਈ ਸੰਸਥਾਵਾਂ ਵੱਲੋਂ ਮਾਨ-ਸਨਮਾਨ ਵੀ ਮਿਲ ਚੁੱਕੇ ਹਨ ।