Jasbir Bhullar - ਜਸਬੀਰ ਭੁੱਲਰ
ਜਸਬੀਰ ਸਿੰਘ ਭੁੱਲਰ (ਜਨਮ 4 ਅਕਤੂਬਰ 1941) ਪੰਜਾਬੀ ਦੇ ਨਾਮਵਰ ਸਾਹਿਤਕਾਰ ਹਨ। ਉਹ ਮੁੱਖ ਤੌਰ 'ਤੇ ਕਹਾਣੀ ਅਤੇ ਨਾਵਲ ਵਿਧਾ ਵਿੱਚ ਲਿਖਦੇ ਹਨ। ਉਹ ਬਾਲ ਸਾਹਿਤਕਾਰ ਵੀ ਹਨ ਅਤੇ ਪੰਜਾਬ ਦੇ ਸ਼੍ਰੋਮਣੀ ਬਾਲ ਸਾਹਿਤ ਲੇਖਕ ਹਨ।
ਜਸਬੀਰ ਸਿੰਘ ਭੁੱਲਰ ਦਾ ਜਨਮ ਪਿੰਡ ਭੁੱਲਰ, ਜ਼ਿਲ੍ਹਾ ਅੰਮ੍ਰਿਤਸਰ (ਹੁਣ ਜ਼ਿਲ੍ਹਾ ਤਰਨਤਾਰਨ) ਵਿੱਚ ਸਰਦਾਰ ਅਮਰ ਸਿੰਘ ਭੁੱਲਰ ਅਤੇ ਸਰਦਾਰਨੀ ਮਨਜੀਤ ਕੌਰ ਦੇ ਘਰ ਹੋਇਆ। ਉਨ੍ਹਾਂ ਨੇ ਸ਼ੁਰੂ ਵਿੱਚ ਭਾਰਤੀ ਫ਼ੌਜ ਵਿੱਚ ਸਰਵਿਸ ਕੀਤੀ ਅਤੇ ਕਰਨਲ ਦੇ ਅਹੁਦੇ ਤੋਂ ਸੇਵਾ ਮੁਕਤੀ ਲਈ। ਉਨ੍ਹਾਂ ਦੇ ਕਹਾਣੀ ਸੰਗ੍ਰਹਿ "ਇੱਕ ਰਾਤ ਦਾ ਸਮੁੰਦਰ" ਨੂੰ ਸਾਲ 2014 ਦਾ ਢਾਹਾਂ ਇਨਾਮ ਦਿੱਤਾ ਗਿਆ ਜਿੱਥੇ ਇਹ ਪੁਸਤਕ ਦੂਜੇ ਥਾਂ ਉੱਤੇ ਰਹੀ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਬਾਬੇ ਦੀਆਂ ਬਾਤਾਂ, ਨਿੱਕੇ ਹੁੰਦਿਆਂ, ਜੰਗਲ ਟਾਪੂ - 1, ਜੰਗਲ ਟਾਪੂ - 99 (ਕਹਾਣੀ-ਸੰਗ੍ਰਹਿ), ਚਿੜੀ ਦਾ ਇੱਕ ਦਿਨ, ਸੋਮਾ ਦਾ ਜਾਦੂ, ਜੰਗਲ ਦਾ ਰੱਬੂ, ਮਗਰਮੱਛਾਂ ਦਾ ਬਸੇਰਾ ਅਤੇ ਖੰਭਾਂ ਵਾਲਾ ਕੱਛੂਕੁੰਮਾ ਸ਼ਾਮਿਲ ਹਨ।