Navtej Singh Preetlari - ਨਵਤੇਜ ਸਿੰਘ ਪ੍ਰੀਤਲੜੀ

ਨਵਤੇਜ ਸਿੰਘ ਪ੍ਰੀਤਲੜੀ (8 ਜਨਵਰੀ 1925 - 12 ਜਨਵਰੀ 1981) ਦਾ ਜਨਮ ਸਿਆਲਕੋਟ (ਪਾਕਿਸਤਾਨ) ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਘਰ ਹੋਇਆ। ਉਹਨਾਂ ਦਾ ਪੰਜਾਬੀ ਰਸਾਲੇ 'ਪ੍ਰੀਤ ਲੜੀ' ਵਿੱਚ ਛਪਦੇ ਉਨ੍ਹਾਂ ਦੇ ਬਾਕਾਇਦਾ ਫ਼ੀਚਰ 'ਮੇਰੀ ਧਰਤੀ ਮੇਰੇ ਲੋਕ' ਕਰਕੇ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਤੀਹ ਸਾਲ ਪੰਜਾਬੀ ਪਾਠਕ ਜਗਤ ਵਿੱਚ ਉੱਘਾ ਨਾਮ ਰਿਹਾ। ਕਮਿਊਨਿਸਟ ਲਹਿਰ ਨਾਲ ਉਨ੍ਹਾਂ ਦੇ ਕਰੀਬੀ ਸੰਬੰਧ ਸਨ। ਪਿਤਾ ਦੀ ਮੌਤ ਤੋਂ ਬਾਅਦ ਪ੍ਰੀਤ ਲੜੀ ਦਾ ਪੂਰਾ ਕੰਮ ਉਹਨਾਂ ਨੇ ਸੰਭਾਲ ਲਿਆ। ਉਹ ਸੰਪਾਦਕ, ਫੀਚਰ ਲੇਖਕ, ਸਰਗਰਮ ਰਾਜਸੀ ਕਾਰਕੁਨ ਦੇ ਨਾਲ਼-ਨਾਲ਼ ਕਹਾਣੀਕਾਰ ਵੀ ਸਨ। ਉਨ੍ਹਾਂ ਦੀਆਂ ਰਚਨਾਵਾਂ ਹਨ; ਕਹਾਣੀ ਸੰਗ੍ਰਹਿ: ਦੇਸ ਵਾਪਸੀ, ਬਾਸਮਤੀ ਦੀ ਮਹਿਕ, ਚਾਨਣ ਦੇ ਬੀਜ, ਨਵੀਂ ਰੁੱਤ, ਭਾਈਆਂ ਬਾਝ, ਕੋਟ ਤੇ ਮਨੁੱਖ; ਲੇਖ ਸੰਗ੍ਰਹਿ: ਦੋਸਤੀ ਦੇ ਪੰਧ; ਬਾਲ ਸਾਹਿਤ: ਸਭ ਤੋਂ ਵੱਡਾ ਖਜਾਨਾ; ਅਨੁਵਾਦ: ਚੈਖਵ ਦੀਆਂ ਚੋਣਵੀਆਂ ਕਹਾਣੀਆਂ, ਫਾਂਸੀ ਦੇ ਤਖ਼ਤੇ ਤੋਂ (ਜੂਲੀਅਸ ਫਿਊਚਕ ਦੀ ਰਚਨਾ)।

ਅਸੀਂ ਪੰਜਾਬੀ ਦੇ ਮਸ਼ਹੂਰ ਕਹਾਣੀਕਾਰ ਬਲੀਜੀਤ ਹੋਰਾਂ ਦਾ ਖ਼ਾਸ ਤੌਰ ਤੇ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਨਵਤੇਜ ਸਿੰਘ ਜੀ ਦੀਆਂ ਸਾਰੀਆਂ ਕਹਾਣੀਆਂ ਸਾਨੂੰ ਵੈਬਸਾਈਟ ਤੇ ਪਾਉਣ ਲਈ ਭੇਜੀਆਂ।

ਨਵਤੇਜ ਸਿੰਘ ਪ੍ਰੀਤਲੜੀ (Navtej Singh Preetlari)

ਭਾਈਆਂ ਬਾਝ (ਕਹਾਣੀ ਸੰਗ੍ਰਹਿ) : ਨਵਤੇਜ ਸਿੰਘ ਪ੍ਰੀਤਲੜੀ

Bhaian Baajh (Kahani Sangreh) : Navtej Singh Preetlari

ਚਾਨਣ ਦੇ ਬੀਜ (ਕਹਾਣੀ ਸੰਗ੍ਰਹਿ) : ਨਵਤੇਜ ਸਿੰਘ ਪ੍ਰੀਤਲੜੀ

Chaanan De Beej (Kahani Sangreh) : Navtej Singh Preetlari

ਨਵੀਂ ਰੁੱਤ (ਕਹਾਣੀ ਸੰਗ੍ਰਹਿ) : ਨਵਤੇਜ ਸਿੰਘ ਪ੍ਰੀਤਲੜੀ

Naveen Rutt (Kahani Sangreh) : Navtej Singh Preetlari

ਦੇਸ ਵਾਪਸੀ (ਕਹਾਣੀ ਸੰਗ੍ਰਹਿ) : ਨਵਤੇਜ ਸਿੰਘ ਪ੍ਰੀਤਲੜੀ

Desh Wapsi (Kahani Sangreh) : Navtej Singh Preetlari

ਮੇਰੀ ਧਰਤੀ, ਮੇਰੇ ਲੋਕ : ਨਵਤੇਜ ਸਿੰਘ ਪ੍ਰੀਤਲੜੀ

Meri Dharti, Mere Lok : Navtej Singh Preetlari